“ਪਰਿਵਾਰਕ ਸਾਂਝਾਕਰਨ” ਵਾਲੇ ਮੈਂਬਰਾਂ ਦੀਆਂ ਕਿਸਮਾਂ

ਉਮਰ ਮੁਤਾਬਕ “ਪਰਿਵਾਰਕ ਸਾਂਝਾਕਰਨ” ਗਰੁੱਪ ਦੇ ਮੈਂਬਰਾਂ ਦੀਆਂ ਵੱਖ-ਵੱਖ ਭੂਮਿਕਾਵਾਂ ਹੋ ਸਕਦੀਆਂ ਹਨ।

ਨੋਟ: ਦੇਸ਼ ਜਾਂ ਖੇਤਰ ਮੁਤਾਬਕ ਕਿਸੇ ਨੂੰ ਬਾਲਗ ਜਾਂ ਬੱਚਾ ਇਸ ਬਾਰੇ ਵਿਚਾਰ ਕਰਨ ਦੀ ਉਮਰ ਵੱਖੋ-ਵੱਖਰੀ ਹੋ ਸਕਦੀ ਹੈ।

  • ਪ੍ਰਬੰਧਕ: “ਪਰਿਵਾਰਕ ਸਾਂਝਾਕਰਨ” ਗਰੁੱਪ ਸੈੱਟਅੱਪ ਕਰਨ ਵਾਲਾ ਬਾਲਗ। ਪ੍ਰਬੰਧਕ ਪਰਿਵਾਰ ਦੇ ਮੈਂਬਰਾਂ ਨੂੰ ਸੱਦਾ ਦੇ ਸਕਦਾ ਹੈ, ਹਟਾ ਸਕਦਾ ਹੈ ਅਤੇ ਗਰੁੱਪ ਨੂੰ ਭੰਗ ਕਰ ਸਕਦਾ ਹੈ।

  • ਬਾਲਗ: 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ “ਪਰਿਵਾਰਕ ਸਾਂਝਾਕਰਨ” ਗਰੁੱਪ ਦਾ ਮੈਂਬਰ।

  • ਮਾਪੇ/ਸਰਪ੍ਰਸਤ: ਬੱਚਿਆਂ ਲਈ ਮਾਪਿਆਂ ਦੇ ਕੰਟਰੋਲ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਵਾਲੇ “ਪਰਿਵਾਰਕ ਸਾਂਝਾਕਰਨ” ਗਰੁੱਪ ਦਾ ਬਾਲਗ ਮੈਂਬਰ। ਜੇਕਰ ਗਰੁੱਪ ਵਿੱਚ ਬੱਚੇ ਜਾਂ ਕਿਸ਼ੋਰ ਮੈਂਬਰ ਹਨ, ਤਾਂ ਪ੍ਰਬੰਧਕ ਵੱਲੋਂ “ਪਰਿਵਾਰਕ ਸਾਂਝਾਕਰਨ” ਗਰੁੱਪ ਵਿੱਚ ਕਿਸੇ ਬਾਲਗ ਨੂੰ ਜੋੜਨ ‘ਤੇ, ਉਸ ਨੂੰ ਮਾਪੇ ਜਾਂ ਸਰਪ੍ਰਸਤ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਹੈ।

  • ਬੱਚਾ ਜਾਂ ਕਿਸ਼ੋਰ: 18 ਸਾਲ ਤੋਂ ਘੱਟ ਉਮਰ ਦੇ “ਪਰਿਵਾਰਕ ਸਾਂਝਾਕਰਨ” ਗਰੁੱਪ ਦਾ ਮੈਂਬਰ। ਪ੍ਰਬੰਧਕ, ਮਾਪੇ ਜਾਂ ਸਰਪ੍ਰਸਤ ਬਹੁਤ ਛੋਟੇ ਬੱਚੇ ਦਾ Apple ਖਾਤਾ ਬਣਾ ਸਕਦੇ ਹਨ। Apple ਸਹਾਇਤਾ ਲੇਖ ਆਪਣੇ ਬੱਚੇ ਦਾ Apple ਖਾਤਾ ਬਣਾਓ ਨੂੰ ਦੇਖੋ।